Friday, May 17, 2024

Punjab

ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਆਰ.ਆਰ.ਆਰ. (ਰਿਡਿਊਸ, ਰੀਯੂਜ, ਰੀਸਾਈਕਲ) ਕੇਂਦਰ ਦਾ ਕੀਤਾ ਉਦਘਾਟਨ  

PUNJAB NEWS EXPRESS5 | May 20, 2023 09:49 PM

ਲੁਧਿਆਣਾ: ਨਗਰ ਨਿਗਮ  ਵੱਲੋਂ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ‘ ਮੁਹਿੰਮ ਤਹਿਤ ‘ਸਵੱਛਤਾ’ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ-ਖੂੰਹਦ ਦੀ ਮੁੜ ਵਰਤੋਂ/ਰੀਸਾਈਕਲ ਕਰਨ ਲਈ ਕੀਤੀ ਗਈ ਇੱਕ ਵਿਲੱਖਣ ਪਹਿਲਕਦਮੀ ਵਿੱਚ, ਸ਼ਹਿਰ ਭਰ ’ਚ 19  (ਰਿਡਿਊਸ, ਰੀਯੂਜ਼, ਰੀਸਾਈਕਲ) ਕੇਂਦਰ ਸਥਾਪਤ ਕੀਤੇ ਗਏ ਹਨ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਸ਼ਨੀਵਾਰ ਨੂੰ ਕੇਂਦਰਾਂ ਵਿੱਚੋਂ ਜਨਤਾ ਨਗਰ ਦੇ ਜੈਮਲ ਸਿੰਘ ਰੋਡ ‘ਤੇ ਸਥਿਤ ਇੱਕ ਕੇਂਦਰ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਆਰ.ਆਰ.ਆਰ. ਕੇਂਦਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਡਾ: ਸੇਨਾ ਅਗਰਵਾਲ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਰਨਪਾਲ ਸਿੰਘ ਮੱਕੜ, ਨਗਰ ਨਿਗਮ ਦੇ ਜੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਆਦਿ ਵੀ ਸਥਾਨਕ ਸਰਕਾਰਾਂ ਮੰਤਰੀ ਦੇ ਨਾਲ ਸਨ।

ਅਧਿਕਾਰੀਆਂ ਨੇ ਦੱਸਿਆ ਕਿ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ’ ਮੁਹਿੰਮ ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਨੇ ਪਹਿਲਾਂ ਹੀ ਆਰ.ਆਰ.ਆਰ. ਕੇਂਦਰਾਂ ‘ਤੇ ਚੀਜ਼ਾਂ ਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦਾ ਉਦੇਸ਼ ਨਾ ਸਿਰਫ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨਾ ਹੈ, ਸਗੋਂ ਨਾਗਰਿਕਾਂ ਦੁਆਰਾ ਵਰਤੀ ਗਈ ਸਮੱਗਰੀ/ਵਸਤੂਆਂ/ਉਤਪਾਦਾਂ ਨੂੰ  ਕੇਂਦਰਾਂ ‘ਤੇ ਜਮਾ ਕਰਨ ਦੇ ਰੁਝਾਨ ਨੂੰ ਵਿਕਸਤ ਕਰਨਾ ਵੀ ਹੈ।        

ਇਹ ਮੁਹਿੰਮ 5 ਜੂਨ (ਵਿਸ਼ਵ ਵਾਤਾਵਰਨ ਦਿਵਸ) ਤੱਕ ਜਾਰੀ ਰਹੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਰ.ਆਰ.ਆਰ. ਕੇਂਦਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ/ਸਮੱਗਰੀ ਦਾਨ ਕਰਨ, ਤਾਂ ਜੋ ਉਹਨਾਂ ਨੂੰ ਮੁੜ ਵਰਤੋਂ ਲਿਆ ਕੇ ਅਤੇ ਰੀਸਾਈਕਲ ਕਰਕੇ  ਲੋੜਵੰਦ ਵਿਅਕਤੀਆਂ/ਐਨ.ਜੀ.ਓਜ ਨੂੰ ਦਾਨ ਕੀਤਾ ਜਾ ਸਕੇ।

ਇਹ ਕੇਂਦਰ 5 ਜੂਨ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਚਾਲੂ ਰਹਿਣਗੇ। ਨਿਵਾਸੀ ਵਰਤੇ/ਪੁਰਾਣੇ ਕੱਪੜੇ, ਕਿਤਾਬਾਂ, ਇਲੈਕਟ੍ਰਾਨਿਕ ਵਸਤੂਆਂ, ਖੇਡਾਂ ਦਾ ਸਾਮਾਨ ਆਦਿ ਦਾਨ ਕਰ ਸਕਦੇ ਹਨ।

ਸ਼ਹਿਰ ਵਾਸੀਆਂ ਵਿੱਚ ਇਸ ਮੁਹਿੰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੁਨਾਦੀ ਕਰਨ ਲਈ ਈ-ਰਿਕਸ਼ਾ ਵੀ  ਤਾਇਨਾਤ ਕੀਤੇ ਗਏ ਹਨ। ਲੋਕ ਆਪੋ-ਆਪਣੀਆਂ ਵਸਤਾਂ/ਸਮੱਗਰੀ ਨੂੰ ਈ-ਰਿਕਸ਼ਾ ਵਿੱਚ ਵੀ ਪਾ ਸਕਦੇ ਹਨ ਅਤੇ ਫਿਰ ਉਹਨਾਂ ਨੂੰ  ਕੇਂਦਰਾਂ ਵਿੱਚ ਲਿਜਾਇਆ ਜਾਵੇਗਾ।

ਇਲਾਕਾ ਨਿਵਾਸੀਆਂ ਨੂੰ ਸੋਸ਼ਲ ਮੀਡੀਆ ਨੈੱਟਵਰਕਾਂ ਰਾਹੀਂ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਅਤੇ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਬਾਕੀ ਬਚੇ 18 ਆਰ.ਆਰ.ਆਰ. ਕੇਂਦਰਾਂ ਦਾ ਵੀ ਸ਼ਨੀਵਾਰ ਨੂੰ ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਹੋਰ ਜਨਤਕ ਨੁਮਾਇੰਦਿਆਂ ਜਾਂ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਦਘਾਟਨ ਕੀਤਾ ਗਿਆ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਨਿੱਜਰ ਨੇ ਪਹਿਲ ਕਰਨ ਲਈ ਨਿਗਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਡਾ: ਨਿੱਜਰ ਨੇ ਕਿਹਾ ਕਿ ਇਹ ਪਹਿਲਕਦਮੀ  ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਵੀ ਮਦਦ ਕਰੇਗੀ।

ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਕਿਹਾ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਲੋਕਾਂ ਨੇ ਪਹਿਲਾਂ ਹੀ ਆਰ.ਆਰ.ਆਰ. ਕੇਂਦਰਾਂ ਵਿੱਚ ਵਸਤੂਆਂ ਦਾਨ ਕਰਨਾ ਸੁਰੂ ਕਰ ਦਿੱਤਾ ਹੈ ਅਤੇ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਭਰਵੇਂ ਹੁੰਗਾਰੇ ਦੀ ਆਸ ਹੈ। ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਲਈ ਸ਼ਹਿਰ ਨਿਵਾਸੀ  ਨਗਰ ਨਿਗਮ ਦੀ ਵੈੱਬਸਾਈਟ - ..  ‘ਤੇ ਜਾ ਸਕਦੇ ਹਨ ਜਾਂ ਨਗਰ ਨਿਗਮ ਲੁਧਿਆਣਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਸਕਦੇ ਹਨ।  

ਡੱਬੀ  ਕੇਂਦਰਾਂ ਦੀ ਸੂਚੀ

ਪੌਲੀਟੈਕਨਿਕ ਕਾਲਜ, ਹੈਬੋਵਾਲ (ਵਾਰਡ ਨੰਬਰ 78) ਦੇ ਨੇੜੇ ਰਿਸ਼ੀ ਨਗਰ ਵਿੱਚ ਮਟੀਰੀਅਲ ਰਿਕਵਰੀ ਫੈਸਿਲਟੀ (ਐਮਆਰਐਫ), ਐਮਆਰਐਫ ਜੋਤੀ ਕੇਂਦਰ, ਹੰਬੜਾਂ ਰੋਡ (ਹੈਬੋਵਾਲ) (ਵਾਰਡ ਨੰਬਰ 81); ਸਰਾਭਾ ਨਗਰ ਵਿੱਚ ਐਮ.ਆਰ.ਐਫ. ਨੇੜੇ  ਐਮ.ਸੀ ਜੋਨ ਡੀ ਦਫਤਰ (ਵਾਰਡ ਨੰਬਰ 75)  ; ਬੱਸ ਸਟੈਂਡ ਨੇੜੇ ਮਿੱਢਾ ਚੌਕ (ਵਾਰਡ ਨੰਬਰ 68); ਗਿੱਲ ਰੋਡ (ਵਾਰਡ ਨੰਬਰ 41) ‘ਤੇ ਨਿਗਮ ਦਫਤਰ; ਗਿੱਲ ਰੋਡ (ਜੈਮਲ ਸਿੰਘ ਰੋਡ - ਵਾਰਡ ਨੰਬਰ 41) ‘ਤੇ  ਜਨਤਾ ਨਗਰ ਪਾਰਕ; ਐਮ.ਆਰ.ਐਫ. ਚੀਮਾ ਚੌਕ (ਵਾਰਡ ਨੰਬਰ 20); ਐਮਆਰਐਫ ਬਿਹਾਰੀ ਕਾਲੋਨੀ (ਵਾਰਡ ਨੰਬਰ 20);  ਐਮਆਰਐਫ ਟਰਾਂਸਪੋਰਟ ਨਗਰ (ਵਾਰਡ ਨੰਬਰ 20); ਐਮਆਰਐਫ ਢੰਡਾਰੀ (ਵਾਰਡ ਨੰਬਰ 28); ਐਮਆਰਐਫ ਕੱਕਾ ਧੌਲਾ (ਵਾਰਡ ਨੰਬਰ 15); ਐਮਆਰਐਫ 100 ਫੁੱਟ ਰੋਡ (ਵਾਰਡ ਨੰਬਰ 22); ਐਮਆਰਐਫ ਮੈਟਰੋ ਟਾਇਰ ਰੋਡ (ਵਾਰਡ ਨੰਬਰ 24); ਐਮਆਰਐਫ ਨੇੜੇ ਸਿਵਲ ਹਸਪਤਾਲ (ਜੇਲ ਰੋਡ) ; ਐਮ.ਆਰ.ਐਫ.  ਖਵਾਜਾ ਕੋਠੀ (ਵਾਰਡ ਨੰਬਰ 64);  ਨਿਗਮ ਜੋਨ ਏ ਦਫਤਰ ਦੀ ਪਾਰਕਿੰਗ ਲਾਟ ਨੇੜੇ ਹੱਟ ਨੰਬਰ 1, ਮਾਤਾ ਰਾਣੀ ਚੌਕ (ਵਾਰਡ ਨੰਬਰ 64); ਐਸਡੀਪੀ ਮਹਿਲਾ ਕਾਲਜ (ਵਾਰਡ ਨੰਬਰ 59); ਐਮਸੀ ਸ਼ੈਡ ਨੇੜੇ ਚਾਂਦ ਸਿਨੇਮਾ ਅਤੇ ਆਮ ਆਦਮੀ ਕਲੀਨਿਕ (ਵਾਰਡ ਨੰਬਰ 85) ਅਤੇ ਸੀਨੀਅਰ ਸਿਟੀਜਨ ਪਾਰਕ, ਸਲੇਮ ਟਾਬਰੀ (ਵਾਰਡ ਨੰਬਰ 89)  ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ